SikhVille

ਬਾਘੁ ਮਰੈ ਮਨੁ ਮਾਰੀਐ ਜਿਸੁ ਸਤਿਗੁਰ ਦੀਖਿਆ ਹੋਇ ॥
ਆਪੁ ਪਛਾਣੈ ਹਰਿ ਮਿਲੈ ਬਹੁੜਿ ਨ ਮਰਣਾ ਹੋਇ ॥

ਕਲਗੀਧਰ ਦਾਤਾ ਜੀ ਨੇ ਖੰਡੇ ਦੀ ਪਾਹੁਲ ਦੀ ਪਵਿੱਤਰ ਮਰਿਆਦਾ ਰਾਹੀਂ ਸਰਬ ਕਾਲ ਲਈ ਜੀਵਾਂ ਦੇ ਉਧਾਰ ਲਈ ਗੁਰਮਤ ਦੀਖਿਆ ਦਾ ਰਾਹ ਬਖਸ਼ ਕੇ ਵੈਸਾਖੀ ਭਲੀ ਕੀਤੀ। ਪਾਹੁਲ ਲੈਣ ਦੀ ਯੋਗਤਾ ਲਈ ਇੱਕੋ ਇੱਕ ਸੰਕਲਪ ਰੱਖਿਆਃ ਸੀਸ ਭੇਟ ਕਰਨਾ। ਭਾਵ ਕਿ ਅਪਨਾ ਮਨ ਮਾਰਨਾ, ਅਪਨੀ ਨਿਜ ਮੱਤ ਤਿਆਗ ਕੇ ਗੁਰੂ ਦੀ ਮੱਤ ਧਾਰਨ ਕਰ ਲੈਣੀ। ਇਉਂ ਗੁਰੂ ਦਰ ਤੇ ਪ੍ਰਵਾਨ ਖ਼ਾਲਸਾ ਅਕਾਲੀ ਜੋਤ ਨਾਲ ਅਭੇਦ ਹੋਇਆ ਮੌਤ ਦੇ ਭੈ ਤੋਂ ਮੁਕਤ ਹੋਕੇ ਮੁੜ ਆਤਮਿਕ ਮੌਤ ਨਹੀਂ ਮਰਦਾ।
ਖਾਲਸਾ ਪੰਥ ਪ੍ਰਗਟ ਦਿਹਾੜੇ ਨਾਲ ਵਰੋਸਾਈ ਵੈਸਾਖੀ ਦੀਆਂ ਸਭਨਾਂ ਨੂੰ ਬਹੁਤ ਬਹੁਤ ਵਧਾਈਆਂ।

9 months ago | [YT] | 404