UNITED SIKHS

ਬਸ, ਏਕ ਹਿੰਦ ਮੇਂ ਤੀਰਥ ਹੈ, ਯਾਤਰਾ ਕੇ ਲੀਏ ॥ ਕਟਾਏ ਬਾਪ ਨੇ ਬੱਚੇ ਯਹਾਂ, ਖ਼ੁਦਾ ਕੇ ਲੀਏ ॥

ਸਿੱਖ ਕੌਮ ਵਿੱਚ ਸ਼ਹਾਦਤਾਂ ਦੀ ਗੌਰਵਸ਼ਾਲੀ ਪ੍ਰੰਪਰਾ ਦਾ ਆਰੰਭ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਤੋਂ ਲੈ ਕੇ ਸਮੁੱਚਾ ਸਿੱਖ ਇਤਿਹਾਸ ਸ਼ਹਾਦਤਾਂ ਅਤੇ ਜੰਗਾਂ-ਯੁੱਧਾਂ ਦੇ ਮਹਾਨ ਕਾਰਨਾਮਿਆਂ ਨਾਲ ਭਰਿਆ ਪਿਆ ਹੈ।

ਸਫ਼ਰ-ਏ-ਸ਼ਹਾਦਤ ਦਾ ਸਫ਼ਰ ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਕਿਲਾ ਛੱਡਣ ਤੋਂ ਬਾਅਦ ਸਿਰਸਾ ਨਦੀ ਦੀ ‘ਤੇ ਪਰਿਵਾਰ ਵਿਛੋੜੇ ਤੋਂ ਸ਼ੁਰੂ ਹੋਇਆ। ਜ਼ੁਲਮ ਅਤੇ ਅਨਿਆ ਦੇ ਖਿਲਾਫ਼ ਲੜੀਆਂ ਗਈਆਂ ਜੰਗਾਂ ਵਿੱਚੋਂ ਸਾਕਾ ਚਮੌਕਰ ਸਾਹਿਬ ਖਾਲਸਾ ਪੰਥ ਦੀ ਗੌਰਵਮਈ ਦਾਸਤਾਨ ਹੈ। ਕੱਚੀ ਗੜੀ ਚਮਕੌਰ ਦੀ ਜੰਗ ਦੀ ਆਪਣੀ ਹੀ ਵਿਲੱਖਣ ਪਛਾਣ ਹੈ। ਜਿਸ ਵਿੱਚ ਸਰਬੰਸ ਦਾਨੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਨੇ ਆਪਣੀ ਗੁਰੂ ਪਿਤਾ ਦੀ ਆਗਿਆ ਦਾ ਪਾਲਣ ਕਰਦੇ ਹੋਏ ਧਰਮ ‘ਤੇ ਦ੍ਰਿੜ੍ਹ ਰਹਿ ਕੇ ਮੈਦਾਨ-ਏ-ਜੰਗ ਵਿੱਚ ਜੂਝਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ।

ਸ਼ਹੀਦ ਹੋਏ ਸਾਹਿਬਜ਼ਾਦਿਆਂ ਅਤੇ ਸਿੰਘਾਂ ਦਾ ਅੰਤਿਮ ਸਸਕਾਰ ਕਰਕੇ ਜੋ ਬਹਾਦਰੀ ਭਰਿਆ ਕਾਰਨਾਮਾ ਬੀਬੀ ਹਰਸ਼ਰਨ ਕੌਰ ਨੇ ਦਿਖਾਇਆ ਉਸ ਦੀ ਮਿਸਾਲ ਕਿਤੇ ਵੀ ਨਹੀਂ ਮਿਲਦੀ।

ਧੰਨ ਦੇ ਲਾਲਚ ਵਿਚ ਗੰਗੂ ਰਸੋਈਏ ਨੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਮੁਗਲਾਂ ਨੂੰ ਫੜਾ ਦਿੱਤਾ। ਸਰਹਿੰਦ ਦੇ ਸੂਬੇਦਾਰ ਉਹਨਾਂ ਨੂੰ ਬੰਦੀ ਬਣਾ ਕੇ ਠੰਢੇ ਬੁਰਜ ‘ਚ ਕੈਦ ਕਰ ਦਿੱਤਾ।
ਪੋਹ ਦਾ ਮਹੀਨਾ ਤੇ ਉੱਚਾ ਖੁੱਲ੍ਹਾ ਬੁਰਜ ਵਿੱਚ ਮੁਸੀਬਤਾਂ ਨਾਲ ਜੂਝ ਰਹੀ ਮਾਤਾ ਨੇ ਦਿਲ ‘ਤੇ ਪੱਥਰ ਰੱਖ ਕੇ ਉਹਨਾਂ ਨੂੰ ਸ਼ਹੀਦੀ ਲਈ ਤੋਰਿਆ ਅਤੇ ਆਪ ਵੀ ਗੁਰੂ ਚਰਨਾਂ ਵਿੱਚ ਜਾ ਬਿਰਾਜੇ।

ਨਿੱਕੀਆਂ ਅਤੇ ਮਾਸੂਮ ਜਿੰਦਾ ਨੇ ਜ਼ੁਲਮ ਦੇ ਵਿਰੁੱਧ ਡੱਟ ਕੇ ਸ਼ਹੀਦੀ ਦੇ ਦਿੱਤੀ ਅਤੇ ਆਪਣੇ ਦਾਦੇ (ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ) ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ।

ਮੁਗਲਾਂ ਦੀ ਮਨਸੂਬਿਆਂ ਤੇ ਪਾਣੀ ਫੇਰਦੇ ਹੋਏ ਗੁਰੂ ਘਰ ਦੇ ਪਿਆਰੇ ਦੀਵਾਨ ਟੋਡਰ ਮੱਲ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦ ਕੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦਾ ਸਸਕਾਰ ਕੀਤਾ।

ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਫ਼ਰ-ਏ-ਸ਼ਹਾਦਤ ਵਿੱਚ ਗੁਰੂ ਜੀ ਦੇ ਲਾਲਾਂ ਦੀਆਂ ਕੁਰਬਾਨੀਆਂ ਤੋਂ ਸਿੱਖਿਆ ਲੈਂਦੇ ਹੋਏ ਸਿੱਖੀ ਸਰੂਪ ਨੂੰ ਸੰਭਾਲਣ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ।

ਸਾਕਾ ਚਮਕੌਰ ਸਾਹਿਬ ਅਤੇ ਸਾਕਾ ਸਰਹੰਦ ਸਾਨੂੰ ਆਪਣੇ ਪੁਰਖਿਆਂ ਦੀ ਸੂਰਬੀਰਤਾ ਦੀ ਦਾਸਤਾਨ ਰਾਹੀਂ ਗੁਰਮਤਿ ਮਰਿਆਦਾ ਵਿੱਚ ਪ੍ਰਪੱਕ ਰਹਿਣ ਲਈ ਪ੍ਰੇਰਿਤ ਕਰਦਾ ਹੈ।

ਆਓ ਉਹਨਾਂ ਦੀ ਦਰਸਾਏ ਮਾਰਗ ਤੇ ਚਲਦਿਆਂ ਸਿੱਖੀ ਸਿਧਾਂਤਾਂ ਦੀ ਬਾਖੂਬੀ ਪਾਲਣਾ ਕਰੀਏ।

#ChaarSahibzade #Shaheedi

10 months ago | [YT] | 5