ਮੁਬਾਰਕਾਂ ਸੰਧੂ ਸਾਬ ਬਸ ਤੁਸੀ ਬੇਫ਼ਿਕਰ ਹੋ ਕੇ ਕਿਤਾਬ ਰਿਲੀਜ਼ ਕਰੋ। ਕਬੂਲ ਹੀ ਹੋਵੇਗੀ ।ਸੱਚੀ ਸੁੱਚੀ ਤੇ ਨੇਕ ਕਮਾਈ ਨੂੰ ਵਾਹਿਗੁਰੂ ਜੀ ਆਪ ਰੰਗ ਭਾਗ ਲਾਉਂਦੇ ਹਨ।
4 months ago | 3
ਬਹੁਤ ਬਹੁਤ ਮੁਬਾਰਕਾਂ ਵੀਰ,, ਰੱਬ ਕਰੇ ਤੂੰ ਬੁਲੰਦੀਆਂ ਨੂੰ ਸ਼ੋਵੇ,, ਬਹੁਤ ਘੈਂਟ ਕਲਮ ਤੁਹਾਡੀ।
4 months ago | 2
ਬਹੁਤ ਬਹੁਤ ਮੁਬਾਰਕਾਂ ਜੀ ਸੰਧੂ ਸਾਬ੍ਹ।ਮੈਂ ਤੁਹਾਡੀ ਸ਼ਾਇਰੀ ਬੜੀ ਰੀਝ ਨਾਲ ਸੁਣਦਾ ਹਾਂ। ਕਿੱਥੋਂ ਮਿਲੇਗੀ ਜੀ ਇਹ ਕਿਤਾਬ
4 months ago | 2
Gurdas Sandhu
ਮੇਰੀ ਸ਼ਾਇਰੀ ਦੀ ਪਹਿਲੀ ਕਿਤਾਬ : ਗੁਰਦਾਸ ਸੰਧੂ
ਇਸ ਕਿਤਾਬ ਵਿੱਚ ਸ਼ਾਮਲ ਰਚਨਾਵਾਂ ਪਤਾ ਨੀ ਸ਼ਾਇਰੀ ਜਾਂ ਕਵਿਤਾ ਦੇ ਪੈਮਾਨੇ ‘ਤੇ ਖਰੀਆਂ ਉੱਤਰਦੀਆਂ ਵੀ ਹਨ ਜਾਂ ਨਹੀਂ ਪਰ ਮੈਨੂੰ ਮਾਣ ਹੈ ਕਿ ਮੈਂ ਸੱਥਾਂ-ਪਹਰਿਆਂ ਵਿੱਚ ਬਹਿਣ ਵਾਲੇ ਆਪਣੇ ਵਰਗੇ ਸਧਾਰਨ ਲੋਕਾਂ ਦੀਆਂ ਦਿਲ ਟੁੰਬਵੀਆਂ ਗੱਲਾਂ ਤੇ ਲੋਕ ਸੱਚਾਈਆਂ ਨੂੰ ਛੰਦਬੱਧ ਰੂਪ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ । ਇਹ ਮਹਿਜ਼ ਕਿਤਾਬ ਨਹੀਂ ਸਗੋਂ ਮੇਰੀ ਹੁਣ ਤੱਕ ਦੀ ਵਿਚਾਰਕ ਕਮਾਈ ਹੈ ਜੋ ‘ਪੰਜਾਬੀਅਤ’ ਦੇ ਰੂਪ ਵਿੱਚ ਛੇਤੀ ਹੀ ਤੁਹਾਡੇ ਹੱਥਾਂ ਵਿੱਚ ਦੇ ਰਿਹਾਂ । ਬਾਕੀ ਤੁਸੀਂ ਦੱਸੋਂਗੇ ਕਿ ਇਸ ਕਿਤਾਬ ਦੀ ਗਿਣਤੀ ‘ਤਿੰਨਾਂ ਜਾਂ ਤੇਰਾਂ’ ਵਿੱਚ ਆਉਂਦੀ ਵੀ ਹੈ ਕਿ ਨਹੀਂ…
Order📚 +91 6284-333878 (WhatsApp)
4 months ago (edited) | [YT] | 244