UNITED SIKHS

ਅਸਮਾਨਤਾ, ਜਾਤ-ਪਾਤ, ਵਰਣ ਵਿਵਸਥਾ ਵਿਰੁੱਧ ਮਾਨਵਤਾ ਦੀ ਆਜ਼ਾਦੀ ਦੀ ਲੜਾਈ ਲੜਣ ਵਾਲੇ ਕ੍ਰਾਂਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ 14ਵੀਂ ਸਦੀ ਵਿੱਚ ਪਿਤਾ ਸੰਤੋਖ ਦਾਸ ਜੀ ਦੇ ਘਰ ਮਾਤਾ ਕੌਸ ਦੇਵੀ ਜੀ ਦੀ ਕੁੱਖੋਂ ਕਾਂਸ਼ੀ, ਬਨਾਰਸ ਵਿਖੇ ਹੋਇਆ ।

ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰੂ ਰਵਿਦਾਸ ਜੀ ਦੀ ਬਾਣੀ 41 ਵਾਕ 16 ਰਾਗਾਂ ਵਿੱਚ ਦਰਜ ਹੈ।

ਭਗਤ ਜੀ ਨੇ ਸਾਂਝੀਵਾਲਤਾ ਦਾ ਸੁਨੇਹਾ ਦਿੰਦਿਆਂ ਊਚ ਨੀਚ, ਛੂਤ ਛਾਤ ਅਤੇ ਪਖੰਡ ਦੇ ਖ਼ਿਲਾਫ਼ ਆਪਣੀ ਬਾਣੀ ਵਿੱਚ ਲਿਖਿਆ।

“ਜਾਤ ਜਾਤ ਮੇਂ ਜਾਤ ਹੈ ਜਦੋਂ ਕੇਲਨ ਮੇਂ ਪਾਤ।। ਰਵਿਦਾਸ ਨ ਮਾਨੁਖ ਜੁੜ ਸਕੈਂ ਜੌ ਸੌਂ ਜਾਤ ਨ ਜਾਤ ॥”

ਆਓ ਅਸੀਂ ਵੀ ਸਾਰੇ ਉਨਾਂ ਦਰਸਾਏ ਮਾਰਗ ‘ਤੇ ਚਲਦਿਆਂ ਬਿਨਾਂ ਕਿਸੇ ਭੇਦ ਭਾਵ ਦੇ ਮਨੁੱਖਤਾ ਦੀ ਭਲਾਈ ਲਈ ਕਾਰਜ ਕਰੀਏ।

#GuruRavidasJayanti #BhagatRavidas #EqualityForAll

8 months ago | [YT] | 22